ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ
ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ,
ਕੁੜੀਆਂ ਤਾਂ ਚਿੜੀਆਂ ਨੇ ਕੁੜੀਆਂ ਦਾ ਕੀ ਏ.
ਬਾਬੁਲ ਦੀ ਪਗੜੀ ਵੀਰਾਂ ਦੇ ਰੱਖੜੀ,
ਮਾਵਾਂ ਦੀ ਅੱਖੀਆਂ ਦਾ ਨੂਰ ਨੇ ਕੁੜੀਆਂ,
ਸਮਝ ਨੀ ਆਉਦੀ ਫਿਰ ਵੀ ਏ ਕਾਤੋਂ
ਬੇਬੱਸ ਤੇ ਮਜ਼ਬੂਰ ਨੇ ਕੁੜੀਆਂ,
ਏ ਕਿਸ ਗੱਲ ਥੁੜੀਆਂ ਨੇ ਕੁੜੀਆਂ ਦਾ ਕੀ ਏ,
ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ,
ਕੁੜੀਆਂ ਏ ਮਮਤਾ ਤੋਂ ਥੁੜੀਆਂ ਕੁੜੀਆਂ ਦਾ ਕੀ ਏ,
ਸਾਇੰਸ ਤਾ ਬਹੁਤ ਤਰੱਕੀ ਕਰ ਗਈ
ਪਰ ਕੁੱਝ ਅਣਹੋਣੀਆਂ ਹੋਈਆਂ ਵੀ ਨੇ,
ਕਈ ਬਦਕਿਸਮਤ ਕੁੜੀਆਂ ਇੱਥੇ
ਜਨਮ ਤੋਂ ਪਹਿਲਾਂ ਮੋਈਆਂ ਵੀ ਨੇ
ਕੁੜੀਆਂ ਕਿਸਮਤ ਥੁੜੀਆਂ ਨੇ ਕੁੜੀਆਂ ਦਾ ਕੀ ਏ,
ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ,
ਰਿਸ਼ੀ ਮੁਨੀ ਅਵਤਾਰ-ਔਲੀਏ
ਪੀਰ ਪੈਗੰਬਰ ਜਿਸਨੇ ਜਾਏ,
ਦੇਵਤਿਆਂ ਦੇ ਧਰਤੀ ਦੇ ਉੱਤੇ
ਫਿਰ ਵੀ ਏ ਕਿਉਂ ਕਾਸੀ ਅਖਵਾਏ,
ਰੱਬ ਦੀਆਂ ਲਿਖੀਆਂ ਨਾ ਮੁੜੀਆਂ ਨਾ ਮੁੜੀਆਂ ਦਾ ਕੀ ਏ,
ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ,
ਬਲੀ ਦਹੇਜ ਦੀ ਚੜੀਆਂ ਨੇ ਕੁੜੀਆਂ,
ਇੱਕ ਹੀ ਨਹੀਂ ਇੱਥੇ ਬੜੀਆਂ ਨੇ ਕੁੜੀਆਂ.
ਆਪਣੇ ਸਿਰ ਦੇ ਸਾਈਆਂ ਦੇ ਹੱਥੋਂ,
ਵਿੱਚ ਤੰਦੂਰਾਂ ਦੇ ਸੜੀਆਂ ਨੇ ਕੁੜੀਆਂ,
ਏ ਹੋਕਿਆਂ ਚ ਰੁੜੀਆਂ ਨੇ ਰੁੜੀਆਂ ਦਾ ਕੀ ਏ,