Follow Us

ਇਹੋ ਇਨਸਾਫ਼ ਹੈ

ਬਹੁਤ ਕੁੱਤਾ ਹਾਂ ਮੈਂ ਐਵੇਂ ਭੌਂਕਦਾ ਰਹਿਨਾਂ ਕਦੇ ਕਵਿਤਾ ਕਦੇ ਗੀਤ ! ਬਹੁਤ ਬਕਵਾਸ ਕਰਦਾ ਹਾਂ ਕਦੇ ਨਾਹਰੇ ਲਾਉਂਦਾ ਹਾਂ , ਕਦੇ ਵਿਖਾਵੇ ਕਰਦਾ ਹਾਂ , ਤੇਰੇ ਖਿਲਾਫ ਧਰਨੇ ਦਿੰਦਾ ਹਾਂ ! ਉਸ ਹਰ ਭਾਸ਼ਾ ‘ਚ ਭੌਂਕਦਾ ਹਾਂ ਜੋ ਤੈਨੂੰ ਸਮਝ ਨਹੀਂ ਆਉਂਦੀ ਜਾਂ ਤੂੰ ਸਮਝਣਾ ਨਹੀਂ ਚਾਹੁੰਦਾ ! ਤੇਰੇ ਖਿਲਾਫ ਕਿਤਾਬਾਂ ਲਿਖਦਾ ਹਾਂ ਨਾਟਕ...

ਦਾਮਿਨੀ ਦੇ ਨਾਂਅ !

ਅੱਜ ਸਿਰਫ ਤੇਰੀ ਮੌਤ ਨਹੀਂ ਹੋਈ ਬੇਟਾ ! ਏਥੇ ਬਹੁਤ ਕੁੱਝ ਤੇਰੇ ਨਾਲ ਹੀ ਮਰ ਗਿਆ ਹੈ ਇਨਸਾਨੀਅਤ , ਕਾਨੂੰਨ , ਇਨਸਾਫ ! ਅਸੀਂ ਵੀ ਸਾਰੇ ਦੇਸ਼ ਵਾਸੀ ਤੇਰੇ ਨਾਲ ਹੀ ਥੋੜੇ ਥੋੜੇ ਮਰ ਗਏ ਹਾਂ ! ਤੇਰੇ ਨਾਲ ਹੀ ਮਰ ਗਈ ਹੈ ਮਰਿਆਦਾ ਤੇਰੇ ਨਾਲ ਹੀ ਮਰ ਗਏ ਨੇ ਜਜ਼ਬੇ ਤੇਰੇ ਨਾਲ ਧੀਆਂ ਦਾ...

ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ

ਨਾ ਦੁੱਖ ਵਿੱਚ ਰੋਂਦਾ ਏ , ਨਾ ਸੁੱਖ ਵਿੱਚ ਹੱਸਦਾ ਏ , ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ ! ਨਾ ਬੇਲੇ ਭਾਉਂਦੇ ਨੇ , ਨਾ ਧੇਲੇ ਭਾਉਂਦੇ ਨੇ, ਨਾ ਡੇਰਾ ਮੱਲਦਾ ਏ , ਨਾ ਚੇਲੇ ਭਾਉਂਦੇ ਨੇ, ਨਾ ਮੇਰੀ ਸੁਣਦਾ ਏ , ਨਾ ਆਪਣੀ ਦੱਸਦਾ ਏ , ਮੇਰੀ ਰੂਹ ਦੇ ਵਿੱਚ ਅੜੀਏ...

ਸੂਰਜ

ਸੂਰਜ ਪੱਥ ਕੇ ਬਨੇਰੇ ਤੇ ਰੱਖਣਾ ਉਸਨੂੰ ਆਉਂਦਾ ਹੈ , ਚੰਨ ਨੂੰ ਧਲਿਆਰਾ ਪਾ ਅੰਬਰ ਤੇ ਖੜਾ ਲੈਂਦੀ ਹੈ , ਉਸਦੀ ਪਾਟੀ ਚੁੰਨੀ ਦੇ ਲੜ ਨਾਲ ਬੰਨੀ ਹੁੰਦੀ ਹੈ ਪੌਣ , ਧੁੱਪ ਨੂੰ ਛਾਬੇ ‘ਚ ਪਾ ਲੁਕਾ ਲੈਂਦੀ ਹੈ , ਜਿੰਨਾਂ ਚਿਰ ਉਸਦੇ ਕੰਮ ਨਹੀਂ ਮੁੱਕਦੇ ਵਕਤ ਦੀ ਕੀ ਮਜ਼ਾਲ ਹੈ ਕਿ ਇੱਕ ਕਦਮ ਵੀ...

ਰਾਜਨੀਤੀ ਦੀ ਸ਼ਤਰੰਜ !!

ਰਾਜਨੀਤੀ ਦੀ ਸ਼ਤਰੰਜ ‘ਚ ਘੋੜਾ ਢਾਈ ਘਰ ਹੀ ਨਹੀਂ ਚਲਦਾ ਨਾ ਹੀ ਪਿਆਦਾ ਇੱਕ ਘਰ ਚਲਦਾ ਹੈ , ਰਾਜਨੀਤੀ ਦੀ ਸ਼ਤਰੰਜ ਵਿੱਚ ਊਠ ਤਿਰਛਾ ਹੀ ਨਹੀਂ ਮਾਰਦਾ ਨਾ ਹੀ ਹਾਥੀ ਸਿਰਫ ਸਿੱਧਾ ਮਾਰਦਾ ਹੈ ! ਰਾਜਨੀਤੀ ਦੀ ਸ਼ਤਰੰਜ ਵਿੱਚ ਵਜ਼ੀਰ ਰਾਜੇ ਦਾ ਰਾਹ ਸਾਫ ਕਰਦਾ ਹੈ ਤੇ ਖੁਦ ਹੀ ਰਾਜੇ ਕੋਲੋਂ ਵੀ ਡਰਦਾ ਹੈ !...

ਜੋ ਲੋਕ !!

ਜੋ ਲੋਕ ਹਾਲਾਤਾਂ ਨੂੰ ਸਵੀਕਾਰ ਨਹੀਂ ਕਰਦੇ ਜੋ ਲੋਕ ਇਨਕਾਰੀ ਨੇ ਸਥਾਪਤੀ ਤੋਂ ! ਉਹੀ ਯੁੱਗ ਬਦਲਣਗੇ ! ਨਹੀਂ ਤਾਂ ਜੀ ਹਜ਼ੂਰੀ ਕਦੋਂ ਕੋਹੜ ਬਣ ਜਾਵੇਗੀ ਪਤਾ ਹੀ ਨਹੀਂ ਲਗਣਾ ! ਕਾਲੀਆਂ ਐਨਕਾਂ ਲਾ ਕੇ ਧੁੱਪ ‘ਚ ਤੁਰਨਾ , ਛੱਤਰੀ ਲੈ ਕੇ ਮੀਂਹ ‘ਚ ਨਿਕਲਣਾ , ਮੌਸਮ ਨਾਲ ਆੜੀ ਨਹੀਂ ਪਵਾਉਂਦਾ ! ਮੌਸਮਾਂ ਨੂੰ ਜਾਨਣ...

ਸੇਕ !!

ਸੇਕ ਮੌਸਮ ਦਾ ਨਹੀਂ ਹੁੰਦਾ ਨਾ ਹੀ ਅੱਗ ਦਾ ਹੀ ਹੁੰਦਾ ਹੈ ! ਸੇਕ ਜ਼ੁਲਮ ਦਾ ਹੁੰਦਾ ਹੈ ਸੇਕ ਬੇਇਨਸਾਫੀ ਦਾ ਹੁੰਦਾ ਹੈ ! ਸੇਕ ਨੂੰ ਠੰਢਾ ਬਰਫ ਨਹੀਂ ਕਰਦੀ ਨਾ ਹੀ ਪਾਣੀ ਕਰਦਾ ਹੈ ਨਾ ਹੀ ਕੋਈ ਏਅਰ-ਕੰਡੀਸ਼ਨ , ਸੇਕ ਨੂੰ ਠੰਡਾ ਕੁਰਬਾਨੀ ਦਾ ਜ਼ਜਬਾ ਕਰਦਾ ਹੈ ! ਸੇਕ ਨੂੰ ਠੰਡਾ ਪ੍ਰਤੀਬੱਧਤਾ ਦੀ ਛਾਂਅ...

ਕਿੱਥੇ ਗਏ ਓਹ ਲੋਕ ?

ਭੀੜ ਬਹੁਤ ਹੈ ਮੇਲੇ ‘ਚ ਮੈਨੂੰ ਡਰ ਲਗਦਾ ਹੈ ਮੈਂ ਜਦ ਵੀ ਆਇਆ ਹਾਂ ਮੇਲੇ ‘ਚ ਬਾਪੂ ਦੇ ਨਾਲ ਆਇਆ ਹਾਂ ਅੱਜ ਬਾਪੂ ਨਹੀ ਹੈ ਮੈਨੂੰ ਡਰ ਲਗਦਾ ਹੈ ਜਦ ਕਿ ਹੁਣ ਮੈਂ ਖੁਦ ਬਾਪੂ ਹਾਂ ਪਰ ਮੇਰਾ ਵੀ ਇੱਕ ਬਾਪੂ ਹੁੰਦਾ ਸੀ ! ਬਹੁਤ ਭੀੜ ਹੈ ਰਾਹਾਂ ‘ਚ ਮੇਰੇ ਤੋਂ ਲੰਘਿਆ ਨਹੀ ਜਾਂਦਾ ,...

ਸੋਨੇ ਦਾ ਚਮਚ !!

ਮੈਂ ਮੂੰਹ ‘ਚ ਸੋਨੇ ਦਾ ਚਮਚ ਲੈ ਕੇ ਨਹੀਂ ਜੰਮਿਆ ਕਚੀਚੀ ਲੈ ਕੇ ਜੰਮਿਆ ਸਾਂ ! ਮੇਰੇ ਜਨਮ ਤੇ ਬਾਪੂ ਮੇਰਾ ਮੂੰਹ ਦੇਖਣ ਨਹੀਂ ਭੱਜਿਆ ! ਬਾਪੂ ਵਿਅਸਤ ਸੀ ਹਾਲਾਤ ਦਾ ਮੁਹਾਂਦਰਾ ਸੰਵਾਰਨ ‘ਚ , ਮੈਨੂੰ ਵੇਖਣ ਆਏ ਦਾਦੇ ਨੂੰ ਵਧਾਈ ਦਿੰਦਿਆਂ ਜਦ ਲਾਗੀ ਨੇ ਰੱਖੀ ਸੀ ਰੁਪਈਏ ਦੋ ਰੁਪਈਏ ਦੀ ਆਸ ਤਾਂ ਦਾਦਾ ਬੋਲਿਆ...

ਨਾ ਦੁੱਖ ਵਿੱਚ ਰੋਂਦਾ ਏ

ਨਾ ਦੁੱਖ ਵਿੱਚ ਰੋਂਦਾ ਏ , ਨਾ ਸੁੱਖ ਵਿੱਚ ਹੱਸਦਾ ਏ , ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ ! ਨਾ ਬੇਲੇ ਭਾਉਂਦੇ ਨੇ , ਨਾ ਧੇਲੇ ਭਾਉਂਦੇ ਨੇ, ਨਾ ਡੇਰਾ ਮੱਲਦਾ ਏ , ਨਾ ਚੇਲੇ ਭਾਉਂਦੇ ਨੇ, ਨਾ ਮੇਰੀ ਸੁਣਦਾ ਏ , ਨਾ ਆਪਣੀ ਦੱਸਦਾ ਏ , ਮੇਰੀ ਰੂਹ ਦੇ ਵਿੱਚ ਅੜੀਏ...