Blog

ਮੈਂ ਅਮਰਦੀਪ ਗਿੱਲ ਆਪਣੇ ਪੂਰੇ ਹੋਸ਼ੋ-ਹਵਾਸ ਨਾਲ ਇਹ ਨੋਟ ਲਿਖ ਰਿਹਾ ਹਾਂ , ਕਿ ਮੈਂ ਹੀ ਉਹ ਲੇਖਕ ਹਾਂ ਜਿਸਨੇ 9 ਸਾਲ ਪਹਿਲਾਂ ” ਓਹ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਏ ” ਗੀਤ ਲਿਖਿਆ ਸੀ । ” ਕੁੜੀਆਂ ਤਾਂ ਕੁੜੀਆਂ ਨੇ ” , “ਸਿੱਲੀ ਸਿੱਲੀ ਹਵਾ ” , “ਦੁੱਖ ਬੋਲ ਕੇ ਜੇ ਦੱਸਿਆ ” […]

ਜਿਸ ਸਮਾਜਿਕ , ਰਾਜਨੀਤਕ ਤਾਣੇ ਬਾਣੇ ‘ਚ ਅਸੀਂ ਅੱਜ ਜੀਅ ਰਹੇ ਹਾਂ ਇੱਥੇ ਬਹੁਤ ਸਾਰੇ ਸ਼ਬਦ ਆਪਣੇ ਅਰਥ ਬਦਲ ਰਹੇ ਹਨ ਤੇ ਬਹੁਤ ਸਾਰੇ ਸ਼ਬਦ ਨਿਰਾਰਥਕ ਹੋ ਰਹੇ ਹਨ ਜਿਵੇਂ ਕਿ ” ਦੇਸ਼ ਭਗਤੀ ” ਦਾ ਸ਼ਬਦ ਅੱਜ ਮੈਂਨੂੰ ਨਿਰਾਰਥਕ ਲਗਦਾ ਹੈ . ਸੋਚੋ ਜ਼ਰਾ ਕਿ ਤੁਸੀਂ ਅੱਜ ਕਿਸ ਭਾਵਨਾ ਨੂੰ ਦੇਸ਼ ਭਗਤੀ ਕਹੋਗੇ ? […]

ਮੇਰੇ ਲਈ ਹਿੰਦੋਸਤਾਨ ਤੇ ਪਾਕਿਸਤਾਨ ਉਨੇਂ ਅਰਥ ਨਹੀਂ ਰੱਖਦੇ ਜਿੰਨੇ ਅਰਥ ਪੰਜਾਬ ਰੱਖਦਾ ਹੈ ਸਾਂਝਾ ਪੰਜਾਬ , ਪੂਰਾ ਪੰਜਾਬ , ਜਿਸਦਾ ਕੁੱਝ ਹਿੱਸਾ ਹਿੰਦੋਸਤਾਨ ‘ਚ ਹੈ ਤੇ ਬਾਕੀ ਪਾਕਿਸਤਾਨ ‘ਚ , ਜਿਸਨੇ ਵੰਡ ਦੇ ਜ਼ਖਮ ਸਭ ਤੋਂ ਵੱਧ ਸਹਿਣ ਕੀਤੇ । ਵੰਡ ਮੈਂ ਦੇਖੀ ਨਹੀਂ , ਸੁਣੀ ਹੈ , ਪਰ ਉਸਦੇ ਜ਼ਖਮ ਦੇਖੇ ਹਨ , […]

ਕਾਮਰੇਡ ਸੁਰਜੀਤ ਗਿੱਲ ਹੋਣ ਦਾ ਅਰਥ !

ਗੱਲ ” ਕਾਮਰੇਡ ” ਸ਼ਬਦ ਦੇ ਅਰਥਾਂ ਦੀ ਨਹੀਂ , ਗੱਲ “ਕਾਮਰੇਡ ” ਹੋ ਕੇ ਜ਼ਿੰਦਗੀ ਜਿਉਣ ਦੀ ਹੈ . ਭਾਵੁਕ ਉਮਰੇ ਕਿਸੇ ਬਚਗਾਨੇ “ਹੀਰੋਇਜ਼ਮ ” ਲਈ ਕੀਤੀ ਆਪਣੀ ਕਿਸੇ ਹੋਛੀ ਹਰਕਤ ਨੂੰ ਸਾਰੀ ਉਮਰ ‘ਕੁਰਬਾਨੀ’ ਸਿੱਧ ਕਰਨ ‘ਚ ਲੱਗੇ ਲੋਕ ਸੱਚਮੁੱਚ ‘ਬਹੁਤ ਕੁੱਝ’ ਖੱਟ ਜਾਂਦੇ ਹਨ ਆਪਣੇ ਆਪ ਨੂੰ ‘ ਕਾਮਰੇਡ ‘ ਸਿੱਧ ਕਰਕੇ […]

ਇੱਕ ਵਾਰ ਮੇਰੇ ਕੋਲ ਮੁੰਬਈ ਤੋਂ ਫਿਲਮਾਂ ਨਾਲ ਜੁੜੇ ਕੁੱਝ ਲੋਕ ਆਏ , ਅਸੀਂ ਬਠਿੰਡੇ ਤੋਂ ਜਲੰਧਰ ਜਾ ਰਹੇ ਸਾਂ , ਸ਼ਹੀਦੀ ਜੋੜ ਮੇਲੇ ਦੇ ਦਿਨ ਸਨ ਥਾਂ ਥਾਂ ਸੰਗਤਾਂ ਨੇ ਲੰਗਰ ਲਾਏ ਹੋਏ ਸਨ , ਇਹ ਸਭ ਵੇਖ ਕੇ ਮੁੰਬਈ ਵਾਲੇ , ਜਿੰਨਾਂ ‘ਚ ਦੱਖਣ ਭਾਰਤੀ ਅਤੇ ਬੰਗਾਲੀ ਵੀ ਸ਼ਾਮਿਲ ਸਨ , ਬਹੁਤ ਹੈਰਾਨ […]

ਸਾਡੇ ਪੰਜਾਬੀਆਂ ਦੇ ਖੁਸ਼ੀ ਮਨਾਉਣ ਦੇ ਢੰਗ ਵੀ ਨਿਰਾਲੇ ਹਨ , ਕਿਸੇ ਦਾ ਮੁੰਡਾ ਇਮਤਿਹਾਨ ਚੋਂ ਪਾਸ ਹੋ ਗਿਆ , ਧਰ ਲਓ ਬੱਕਰਾ , ਮੰਗਾ ਲਓ ਸ਼ਰਾਬ , ਕਿਸੇ ਦਾ ਮੁੰਡਾ ਬਾਹਰਲੇ ਦੇਸ਼ ਸੈੱਟ ਹੋ ਗਿਆ ਧਰ ਲਓ ਬੱਕਰਾ , ਮੰਗਾ ਲਓ ਸ਼ਰਾਬ , ਕਿਸੇ ਦੇ ਮੁੰਡੇ ਨੂੰ ਨੌਕਰੀ ਮਿਲ ਗਈ ਧਰ ਲਓ ਬੱਕਰਾ , […]