About pawandeep

This author has not yet filled in any details.
So far pawandeep has created 31 blog entries.

ਇਹੋ ਇਨਸਾਫ਼ ਹੈ

ਬਹੁਤ ਕੁੱਤਾ ਹਾਂ ਮੈਂ ਐਵੇਂ ਭੌਂਕਦਾ ਰਹਿਨਾਂ ਕਦੇ ਕਵਿਤਾ ਕਦੇ ਗੀਤ ! ਬਹੁਤ ਬਕਵਾਸ ਕਰਦਾ ਹਾਂ ਕਦੇ ਨਾਹਰੇ ਲਾਉਂਦਾ ਹਾਂ , ਕਦੇ ਵਿਖਾਵੇ ਕਰਦਾ ਹਾਂ , ਤੇਰੇ ਖਿਲਾਫ ਧਰਨੇ ਦਿੰਦਾ ਹਾਂ ! ਉਸ ਹਰ ਭਾਸ਼ਾ ‘ਚ ਭੌਂਕਦਾ ਹਾਂ ਜੋ ਤੈਨੂੰ ਸਮਝ ਨਹੀਂ ਆਉਂਦੀ ਜਾਂ ਤੂੰ ਸਮਝਣਾ ਨਹੀਂ ਚਾਹੁੰਦਾ ! ਤੇਰੇ ਖਿਲਾਫ ਕਿਤਾਬਾਂ ਲਿਖਦਾ ਹਾਂ ਨਾਟਕ [...]

ਦਾਮਿਨੀ ਦੇ ਨਾਂਅ !

ਅੱਜ ਸਿਰਫ ਤੇਰੀ ਮੌਤ ਨਹੀਂ ਹੋਈ ਬੇਟਾ ! ਏਥੇ ਬਹੁਤ ਕੁੱਝ ਤੇਰੇ ਨਾਲ ਹੀ ਮਰ ਗਿਆ ਹੈ ਇਨਸਾਨੀਅਤ , ਕਾਨੂੰਨ , ਇਨਸਾਫ ! ਅਸੀਂ ਵੀ ਸਾਰੇ ਦੇਸ਼ ਵਾਸੀ ਤੇਰੇ ਨਾਲ ਹੀ ਥੋੜੇ ਥੋੜੇ ਮਰ ਗਏ ਹਾਂ ! ਤੇਰੇ ਨਾਲ ਹੀ ਮਰ ਗਈ ਹੈ ਮਰਿਆਦਾ ਤੇਰੇ ਨਾਲ ਹੀ ਮਰ ਗਏ ਨੇ ਜਜ਼ਬੇ ਤੇਰੇ ਨਾਲ ਧੀਆਂ ਦਾ [...]

ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ

ਨਾ ਦੁੱਖ ਵਿੱਚ ਰੋਂਦਾ ਏ , ਨਾ ਸੁੱਖ ਵਿੱਚ ਹੱਸਦਾ ਏ , ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ ! ਨਾ ਬੇਲੇ ਭਾਉਂਦੇ ਨੇ , ਨਾ ਧੇਲੇ ਭਾਉਂਦੇ ਨੇ, ਨਾ ਡੇਰਾ ਮੱਲਦਾ ਏ , ਨਾ ਚੇਲੇ ਭਾਉਂਦੇ ਨੇ, ਨਾ ਮੇਰੀ ਸੁਣਦਾ ਏ , ਨਾ ਆਪਣੀ ਦੱਸਦਾ ਏ , ਮੇਰੀ ਰੂਹ ਦੇ ਵਿੱਚ ਅੜੀਏ [...]

ਸੂਰਜ

ਸੂਰਜ ਪੱਥ ਕੇ ਬਨੇਰੇ ਤੇ ਰੱਖਣਾ ਉਸਨੂੰ ਆਉਂਦਾ ਹੈ , ਚੰਨ ਨੂੰ ਧਲਿਆਰਾ ਪਾ ਅੰਬਰ ਤੇ ਖੜਾ ਲੈਂਦੀ ਹੈ , ਉਸਦੀ ਪਾਟੀ ਚੁੰਨੀ ਦੇ ਲੜ ਨਾਲ ਬੰਨੀ ਹੁੰਦੀ ਹੈ ਪੌਣ , ਧੁੱਪ ਨੂੰ ਛਾਬੇ ‘ਚ ਪਾ ਲੁਕਾ ਲੈਂਦੀ ਹੈ , ਜਿੰਨਾਂ ਚਿਰ ਉਸਦੇ ਕੰਮ ਨਹੀਂ ਮੁੱਕਦੇ ਵਕਤ ਦੀ ਕੀ ਮਜ਼ਾਲ ਹੈ ਕਿ ਇੱਕ ਕਦਮ ਵੀ [...]

ਰਾਜਨੀਤੀ ਦੀ ਸ਼ਤਰੰਜ !!

ਰਾਜਨੀਤੀ ਦੀ ਸ਼ਤਰੰਜ ‘ਚ ਘੋੜਾ ਢਾਈ ਘਰ ਹੀ ਨਹੀਂ ਚਲਦਾ ਨਾ ਹੀ ਪਿਆਦਾ ਇੱਕ ਘਰ ਚਲਦਾ ਹੈ , ਰਾਜਨੀਤੀ ਦੀ ਸ਼ਤਰੰਜ ਵਿੱਚ ਊਠ ਤਿਰਛਾ ਹੀ ਨਹੀਂ ਮਾਰਦਾ ਨਾ ਹੀ ਹਾਥੀ ਸਿਰਫ ਸਿੱਧਾ ਮਾਰਦਾ ਹੈ ! ਰਾਜਨੀਤੀ ਦੀ ਸ਼ਤਰੰਜ ਵਿੱਚ ਵਜ਼ੀਰ ਰਾਜੇ ਦਾ ਰਾਹ ਸਾਫ ਕਰਦਾ ਹੈ ਤੇ ਖੁਦ ਹੀ ਰਾਜੇ ਕੋਲੋਂ ਵੀ ਡਰਦਾ ਹੈ ! [...]