ਸੂਰਜ ਪੱਥ ਕੇ ਬਨੇਰੇ ਤੇ ਰੱਖਣਾ ਉਸਨੂੰ ਆਉਂਦਾ ਹੈ , ਚੰਨ ਨੂੰ ਧਲਿਆਰਾ ਪਾ ਅੰਬਰ ਤੇ ਖੜਾ ਲੈਂਦੀ ਹੈ , ਉਸਦੀ ਪਾਟੀ ਚੁੰਨੀ ਦੇ ਲੜ ਨਾਲ ਬੰਨੀ ਹੁੰਦੀ ਹੈ ਪੌਣ , ਧੁੱਪ ਨੂੰ ਛਾਬੇ ‘ਚ ਪਾ ਲੁਕਾ ਲੈਂਦੀ ਹੈ , ਜਿੰਨਾਂ ਚਿਰ ਉਸਦੇ ਕੰਮ ਨਹੀਂ ਮੁੱਕਦੇ ਵਕਤ ਦੀ ਕੀ ਮਜ਼ਾਲ ਹੈ ਕਿ ਇੱਕ ਕਦਮ ਵੀ ਪੁੱਟੇ , ਘਰ ਦੀ ਸੁਆਣੀ ਹੈ ਨਾ ਬ੍ਰਹਿਮੰਡ ਦੇ ਚੁੱਲੇ ਚੌਂਕੇ ‘ਚ ਵੀ ਉਸਦੀ ਚਲਦੀ ਹੈ !